ਕਬੀਰ ਸਾਹਿਬ
ਕਬੀਰ ਸਾਹਿਬ ਜੀ – ਸੰਸਾਰ ਦੇ ਮੋਹਾਂ ਤੋਂ ਮੁਕਤੀ ਦਾ ਸੱਚਾ ਰਾਹ
ਕਬੀਰ ਸਾਹਿਬ ਜੀ ਸੰਸਾਰ ਵਿੱਚ 1398 CE ਵਿੱਚ ਪ੍ਰਕਟ ਹੋਏ। ਉਹ ਸੱਚੇ ਪਰਮਾਤਮਾ ਸਤਪੁਰਖ ਹਨ, ਜੋ ਆਪਣੇ ਸਤਲੋਕ ਤੋਂ ਮਨੁੱਖਤਾ ਨੂੰ ਸੱਚਾ ਗਿਆਨ ਦੇਣ ਲਈ ਇਸ ਧਰਤੀ ਉੱਤੇ ਆਏ। ਕਬੀਰ ਸਾਹਿਬ ਜੀ ਦਾ ਜਨਮ ਮਾਤਾ ਦੇ ਗਰਭ ਤੋਂ ਨਹੀਂ ਹੋਇਆ ਸੀ; ਉਹ ਵਾਰਾਣਸੀ ਦੇ ਲਹਰ ਤਾਲਾਬ ਵਿੱਚ ਇੱਕ ਕੰਵਲ ਦੇ ਫੁੱਲ ਉੱਤੇ ਬਾਲਕ ਰੂਪ ਵਿੱਚ ਪ੍ਰਗਟ ਹੋਏ। ਉਹ ਸਿੱਧੇ ਸਤਲੋਕ (ਸੱਚਖੰਡ) ਤੋਂ ਆਏ ਪਰਮਾਤਮਾ ਹਨ। ਉਨ੍ਹਾਂ ਨੇ ਆਪਣੀ ਬਾਣੀ ਰਾਹੀਂ ਮਨੁੱਖਤਾ ਨੂੰ ਸੱਚੀ ਭਗਤੀ, ਸੱਚੇ ਨਾਮ (ਸਤਿ ਨਾਮ) ਅਤੇ ਜੀਵਨ ਦੇ ਉੱਚੇ ਆਦਰਸ਼ ਸਿਖਲਾਏ। ਕਬੀਰ ਸਾਹਿਬ ਜੀ ਦੀ ਬਾਣੀ ਦਾ ਮੁੱਖ ਸਰੋਤ ਕਬੀਰ ਸਾਗਰ ਅਤੇ ਗੁਰੂ ਗ੍ਰੰਥ ਸਾਹਿਬ ਜੀ ਹਨ।
ਕਬੀਰ ਸਾਹਿਬ ਜੀ ਦਾ ਸਨੇਹਾ ਮਨੁੱਖਤਾ ਲਈ
ਕਬੀਰ ਸਾਹਿਬ ਜੀ ਨੇ ਆਪਣੇ ਬਾਣੀ ਅਤੇ ਉਪਦੇਸ਼ਾਂ ਰਾਹੀਂ ਸੰਸਾਰ ਨੂੰ ਇਹ ਸੱਚ ਦੱਸਿਆ ਕਿ ਅਸਲੀ ਪਰਮਾਤਮਾ ਰੂਪੀ ਸਤਪੁਰਖ ਹੀ ਸਭ ਦਾ ਸ੍ਰਿਜਨਹਾਰ ਹੈ। ਉਹਨਾਂ ਨੇ ਕਿਹਾ ਕਿ ਜਿਹੜਾ ਮਨੁੱਖ ਕਾਲ ਬ੍ਰਹਮ ਦੀ ਜਾਲ ਵਿਚ ਫਸਿਆ ਰਹਿੰਦਾ ਹੈ, ਉਹ 84 ਲੱਖ ਯੋਨੀਆਂ ਵਿੱਚ ਘੁੰਮਦਾ ਰਹਿੰਦਾ ਹੈ। ਸਤਲੋਕ (ਸੱਚਖੰਡ) ਦੀ ਪ੍ਰਾਪਤੀ ਲਈ ਸਤਗੁਰੂ ਪਾਸੋਂ ਸਤਿ ਨਾਮ (ਅਸਲੀ ਨਾਮ) ਲੈ ਕੇ ਸਾਧਨਾ ਕਰਨੀ ਜ਼ਰੂਰੀ ਹੈ।
ਅਸਲੀ ਭਗਤੀ ਅਤੇ ਸਤਗੁਰੂ ਦੀ ਲੋੜ
ਕਬੀਰ ਸਾਹਿਬ ਜੀ ਨੇ ਦੱਸਿਆ ਕਿ ਅਸਲੀ ਭਗਤੀ ਬਿਨਾ ਕਿਸੇ ਸਤਗੁਰੂ ਤੋਂ ਨਹੀਂ ਹੋ ਸਕਦੀ। ਉਹਨਾਂ ਨੇ ਕਿਹਾ:
“ਗੁਰੂ ਬਿਨਾ ਗਿਆਨ ਨਹੀਂ, ਗਿਆਨ ਬਿਨਾ ਮੁਕਤੀ ਨਹੀਂ।”
ਸੰਸਾਰ ਵਿੱਚ ਬੇਅੰਤ ਲੋਕ ਮੰਨੀਆਂ-ਧਾਰਮਿਕ ਕਰਮਾਂ, ਤੀਰਥ-ਇਸ਼ਨਾਨ, ਵਰਤ-ਉਪਵਾਸ ਅਤੇ ਮੰਤਰ-ਜਾਪ ਕਰਦੇ ਹਨ, ਪਰ ਇਹ ਸਭ ਕਾਲ ਬ੍ਰਹਮ ਦੇ ਫੰਧੇ ਵਿੱਚ ਰੱਖਣ ਵਾਲੇ ਮਾਧਿਅਮ ਹਨ। ਇਨ੍ਹਾਂ ਨਾਲ ਜਨਮ ਮਰਨ ਦਾ ਚੱਕਰ ਖਤਮ ਨਹੀਂ ਹੁੰਦਾ।
ਸੱਚੇ ਨਾਮ (ਸਤਿ ਨਾਮ) ਦੀ ਮਹੱਤਤਾ
ਕਬੀਰ ਸਾਹਿਬ ਜੀ ਨੇ ਸਪਸ਼ਟ ਕੀਤਾ ਕਿ ਸਿਰਫ਼ ਪੂਰਨ ਸਤਗੁਰੂ ਦੁਆਰਾ ਮਿਲਣ ਵਾਲਾ ਸੱਚਾ ਨਾਮ (ਸਤਿ ਨਾਮ) ਹੀ ਕਾਲ ਦੇ ਜਾਲ ਨੂੰ ਕੱਟ ਸਕਦਾ ਹੈ। ਆਮ ਤੌਰ ਤੇ ਲੋਕ ਓੰਕਾਰ, ਸੋਹੰ, ਰਰੰਕਾਰ, ਜੋਤੀ ਨਿਰੰਜਨ ਵਰਗੇ ਪੰਜ ਨਾਮਾਂ ਦਾ ਜਾਪ ਕਰਦੇ ਹਨ। ਪਰ ਇਹ ਨਾਮ ਕਾਲ ਬ੍ਰਹਮ ਦੇ ਹਨ, ਜਿਨ੍ਹਾਂ ਨਾਲ ਜੀਵ ਉਸੇ ਦੇ ਲੋਕਾਂ ਵਿੱਚ ਫਸਿਆ ਰਹਿੰਦਾ ਹੈ।
ਮਨੁੱਖਤਾ ਲਈ ਬਰਾਬਰੀ ਦਾ ਸੰਦੇਸ਼
ਕਬੀਰ ਸਾਹਿਬ ਜੀ ਨੇ ਜਾਤ-ਪਾਤ, ਧਰਮਾਂ ਦੇ ਭੇਦ-ਭਾਵ ਅਤੇ ਬਾਹਰੀ ਕਰਮਕਾਂਡਾਂ ਦਾ ਖੰਡਨ ਕੀਤਾ। ਉਹਨਾਂ ਨੇ ਕਿਹਾ ਕਿ ਪਰਮਾਤਮਾ ਇੱਕ ਹੈ ਅਤੇ ਸਭ ਜੀਵ ਉਸ ਦੇ ਬੱਚੇ ਹਨ। ਮਨੁੱਖ ਨੂੰ ਆਪਣੇ ਅੰਦਰ ਦੀ ਆਤਮਾ ਨੂੰ ਪਵਿੱਤਰ ਕਰਨਾ ਚਾਹੀਦਾ ਹੈ, ਨਾ ਕਿ ਬਾਹਰੀ ਦਿਖਾਵੇ ਵਿੱਚ ਫਸਣਾ ਚਾਹੀਦਾ ਹੈ।
ਕਬੀਰ ਸਾਹਿਬ ਦੀ ਬਾਣੀ ਕਿੱਥੇ ਮਿਲਦੀ ਹੈ?
ਕਬੀਰ ਸਾਹਿਬ ਜੀ ਦੀ ਬਾਣੀ ਅੱਜ ਵੀ ਵੱਖ-ਵੱਖ ਗ੍ਰੰਥਾਂ ਵਿੱਚ ਮੌਜੂਦ ਹੈ। ਸਭ ਤੋਂ ਮਹੱਤਵਪੂਰਨ ਗ੍ਰੰਥ ਹਨ:
- ਕਬੀਰ ਸਾਗਰ – ਜਿਸ ਵਿੱਚ ਕਬੀਰ ਸਾਹਿਬ ਜੀ ਦੇ ਬਹੁਤ ਸਾਰੇ ਉਪਦੇਸ਼ ਦਰਜ ਹਨ।
- ਗੁਰੂ ਗ੍ਰੰਥ ਸਾਹਿਬ ਜੀ – ਇਸ ਵਿੱਚ ਕਬੀਰ ਸਾਹਿਬ ਜੀ ਦੇ ਕਈ ਸਬਦ ਹਨ।
- ਜਨਮ ਸਾਖੀ ਭਾਈ ਬਾਲੇ ਵਾਲੀ – ਇਸ ਵਿੱਚ ਵੀ ਕਬੀਰ ਸਾਹਿਬ ਜੀ ਦੇ ਉਪਦੇਸ਼ ਦਰਜ ਹਨ।
ਕਬੀਰ ਸਾਹਿਬ ਜੀ ਦਾ ਸੱਚਾ ਰਾਹ
ਅਸਲੀ ਮੁਕਤੀ ਲਈ ਕਬੀਰ ਸਾਹਿਬ ਜੀ ਨੇ ਇਹ ਸਿੱਖਿਆ ਦਿੱਤੀ ਕਿ ਇਕ ਜੀਵ ਨੂੰ:
- ਪੂਰਨ ਸਤਗੁਰੂ ਦੀ ਸ਼ਰਨ ਵਿੱਚ ਜਾਣਾ ਚਾਹੀਦਾ ਹੈ।
- ਸਤਗੁਰੂ ਤੋਂ ਸੱਚਾ ਸਤਿ ਨਾਮ ਪ੍ਰਾਪਤ ਕਰਨਾ ਚਾਹੀਦਾ ਹੈ।
- ਨਾਮ ਜਾਪ ਕਰਕੇ ਮਨ, ਇੰਦ੍ਰੀਆਂ ਤੇ ਕਾਬੂ ਪਾਉਣਾ ਚਾਹੀਦਾ ਹੈ।
- ਮਨੁੱਖਤਾ ਦੀ ਸੇਵਾ ਅਤੇ ਪਰਮਾਤਮਾ ਪ੍ਰਤੀ ਭਗਤੀ ਨਾਲ ਜੀਵਨ ਜੀਣਾ ਚਾਹੀਦਾ ਹੈ।
ਗੁਰੂ ਨਾਨਕ ਦੇਵ ਜੀ ਨਾਲ ਕਬੀਰ ਸਾਹਿਬ ਦੀ ਮੁਲਾਕਾਤ ਅਤੇ ਸਚਖੰਡ ਦੀ ਯਾਤਰਾ
ਇਤਿਹਾਸਕ ਤੌਰ ‘ਤੇ ਦਰਜ ਹੈ ਕਿ ਗੁਰੂ ਨਾਨਕ ਦੇਵ ਜੀ ਅਤੇ ਕਬੀਰ ਸਾਹਿਬ ਜੀ ਦੀ ਮੁਲਾਕਾਤ ਹੋਈ ਸੀ। ਇਸ ਮੁਲਾਕਾਤ ਦੌਰਾਨ ਕਬੀਰ ਸਾਹਿਬ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਸੱਚੇ ਨਾਮ ਅਤੇ ਸਤਗੁਰੂ ਦੀ ਮਹੱਤਤਾ ਬਾਰੇ ਗਿਆਨ ਦਿੱਤਾ। ਕਬੀਰ ਸਾਹਿਬ ਜੀ ਨੇ ਸਮਝਾਇਆ ਕਿ ਬਿਨਾਂ ਸਤਗੁਰੂ ਦੇ ਸੱਚਾ ਨਾਮ ਨਹੀਂ ਮਿਲ ਸਕਦਾ ਅਤੇ ਨਾ ਹੀ ਕਾਲ (ਕਰਮਾਂ ਦੇ ਫੰਧ) ਤੋਂ ਮੁਕਤੀ ਮਿਲ ਸਕਦੀ ਹੈ। ਇਹ ਮੁਲਾਕਾਤ ਮਨੁੱਖਤਾ ਦੇ ਆਧਿਆਤਮਿਕ ਇਤਿਹਾਸ ਦਾ ਮਹੱਤਵਪੂਰਨ ਅਧਿਆਇ ਹੈ।
ਸੁਲਤਾਨਪੁਰ ਲੋਧੀ ਵਿੱਚ ਬੇਇਨ ਦਰਿਆ ਦੇ ਕਿਨਾਰੇ ਗੁਰੂ ਨਾਨਕ ਦੇਵ ਜੀ ਭਗਤੀ ਕਰ ਰਹੇ ਸਨ। ਉਸ ਸਮੇਂ ਪਰਮਾਤਮਾ ਕਬੀਰ ਸਾਹਿਬ ਜੀ ਨੇ ਉਨ੍ਹਾਂ ਨੂੰ ਦਰਿਆ ਬੇਇਨ ਤੋਂ ਆਪਣੇ ਸੱਚੇ ਲੋਕ (ਸਚਖੰਡ) ਵਿੱਚ ਲੈ ਗਏ। ਗੁਰੂ ਨਾਨਕ ਦੇਵ ਜੀ ਨੇ ਤਿੰਨ ਦਿਨ ਸਚਖੰਡ ਵਿੱਚ ਬਿਤਾਏ ਅਤੇ ਉੱਥੇ ਦੀ ਅਨੰਤ ਖੁਸ਼ੀ ਅਤੇ ਪਰਮਾਤਮਾ ਦਾ ਸੱਚਾ ਦਰਸ਼ਨ ਕੀਤਾ। ਤਿੰਨ ਦਿਨਾਂ ਬਾਅਦ ਕਬੀਰ ਸਾਹਿਬ ਜੀ ਨੇ ਉਨ੍ਹਾਂ ਨੂੰ ਵਾਪਸ ਧਰਤੀ ਤੇ ਸੁਲਤਾਨਪੁਰ ਲੋਧੀ ਵਿੱਚ ਛੱਡ ਦਿੱਤਾ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਬੀਰ ਸਾਹਿਬ ਬਾਰੇ ਬਾਣੀ
ਰਾਗ ਸਿਰੀ ਮਹਲਾ 1 ਘਰ 4 (ਸਫ਼ਾ 24)
ਗੁਰੂ ਗ੍ਰੰਥ ਸਾਹਿਬ ਜੀ ਦੇ ਸਫ਼ਾ 24 ‘ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ:
“ਧਨਕ ਰੂਪ ਰਹਾ ਕਰਤਾਰ”
ਇਸ ਬਾਣੀ ਵਿੱਚ ਸਾਫ਼ ਹੈ ਕਿ ਪਰਮਾਤਮਾ ਨੇ ਧਨਕ (ਜੁਲਾਹਾ) ਰੂਪ ਧਾਰਿਆ। ਇਹ ਕਬੀਰ ਸਾਹਿਬ ਜੀ ਦੀ ਹੀ ਵਿਆਖਿਆ ਹੈ ਕਿਉਂਕਿ ਉਹ ਜੁਲਾਹੇ ਦਾ ਕਾਮ ਕਰਦੇ ਸਨ ।
ਰਾਗ ਤਿਲੰਗ (ਸਫ਼ਾ 721)
ਗੁਰੂ ਗ੍ਰੰਥ ਸਾਹਿਬ ਜੀ ਦੇ ਸਫ਼ਾ 721 ‘ਤੇ ਦਰਜ ਹੈ:
“ਹਕਾ ਕਬੀਰ ਕਰੀਮ ਤੂ ਬੇਐਬ ਪਰਵਰਦਗਾਰ”
ਇਸ ਬਾਣੀ ਵਿੱਚ ਕਬੀਰ ਸਾਹਿਬ ਜੀ ਨੂੰ ਕਰੀਮ (ਦਇਆਲੁ), ਬੇਐਬ (ਨਿਰਦੋਸ਼) ਅਤੇ ਪਰਵਰਦਗਾਰ (ਪਾਲਣਹਾਰ) ਕਿਹਾ ਗਿਆ ਹੈ। ਇਹ ਦਰਸਾਉਂਦਾ ਹੈ ਕਿ ਕਬੀਰ ਸਾਹਿਬ ਜੀ ਹੀ ਸ੍ਰਿਸ਼ਟੀ ਦੇ ਰਚਨਹਾਰ ਪਰਮਾਤਮਾ ਹਨ।
ਅੰਤਿਮ ਸੰਦੇਸ਼
ਕਬੀਰ ਸਾਹਿਬ ਜੀ ਦਾ ਸਨੇਹਾ ਸਾਰਿਆਂ ਲਈ ਇੱਕੋ ਜਿਹਾ ਹੈ – ਸੱਚਾ ਸਤਗੁਰੂ ਲੱਭੋ, ਸਤਿ ਨਾਮ ਲਵੋ ਅਤੇ ਸਤਲੋਕ (ਸੱਚਖੰਡ) ਦੀ ਪ੍ਰਾਪਤੀ ਕਰੋ। ਉਹਨਾਂ ਨੇ ਕਿਹਾ ਕਿ ਜੇ ਅਸੀਂ ਸੱਚੇ ਰਾਹ ਤੇ ਨਹੀਂ ਚੱਲਦੇ, ਤਾਂ ਸਾਡਾ ਜੀਵਨ ਵਿਅਰਥ ਹੈ।
ਕਬੀਰ ਸਾਹਿਬ ਜੀ ਬਾਰੇ ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ (FAQ):
1. ਕਬੀਰ ਸਾਹਿਬ ਜੀ ਕੌਣ ਸਨ?
ਕਬੀਰ ਸਾਹਿਬ ਜੀ ਸਤਲੋਕ ਤੋਂ ਪ੍ਰਕਟ ਹੋਏ ਪਰਮਾਤਮਾ ਹਨ ਜੋ 1398 CE ਵਿੱਚ ਵਾਰਾਣਸੀ ਦੇ ਲਹਰ ਤਾਲਾਬ ਵਿੱਚ ਇੱਕ ਕਮਲ ਦੇ ਫੁੱਲ 'ਤੇ ਬਾਲਕ ਰੂਪ ਵਿੱਚ ਪ੍ਰਗਟ ਹੋਏ। ਉਨ੍ਹਾਂ ਨੇ ਮਨੁੱਖਤਾ ਨੂੰ ਸੱਚੀ ਭਗਤੀ ਅਤੇ ਸਤਗੁਰੂ ਦੀ ਮਹੱਤਤਾ ਬਾਰੇ ਗਿਆਨ ਦਿੱਤਾ।
2. ਕਬੀਰ ਸਾਹਿਬ ਜੀ ਦਾ ਜਨਮ ਕਿਵੇਂ ਹੋਇਆ ਸੀ?
ਕਬੀਰ ਸਾਹਿਬ ਜੀ ਦਾ ਜਨਮ ਕਿਸੇ ਮਾਤਾ ਦੇ ਗਰਭ ਤੋਂ ਨਹੀਂ ਹੋਇਆ ਸੀ। ਉਹ ਸਤਲੋਕ ਤੋਂ ਸਿੱਧੇ ਹੀ ਕਮਲ ਦੇ ਫੁੱਲ ‘ਤੇ ਪ੍ਰਗਟ ਹੋਏ। ਉਨ੍ਹਾਂ ਨੂੰ ਨੀਰੂ ਅਤੇ ਨੀਮਾ ਨਾਮਕ ਜੁਲਾਹੇ ਦੰਪਤੀ ਨੇ ਪਾਲਿਆ।
3. ਕਬੀਰ ਸਾਹਿਬ ਜੀ ਦਾ ਗੁਰੂ ਕੌਣ ਸੀ?
ਕਬੀਰ ਸਾਹਿਬ ਜੀ ਸਵੈ-ਸੰਪੂਰਨ ਪਰਮਾਤਮਾ ਹਨ ਅਤੇ ਉਨ੍ਹਾਂ ਦਾ ਕੋਈ ਗੁਰੂ ਨਹੀਂ ਸੀ। ਪਰੰਤੂ ਲੋਕਾਂ ਨੂੰ ਸੱਚੀ ਭਗਤੀ ਦਾ ਉਦਾਹਰਣ ਦੇਣ ਲਈ ਉਨ੍ਹਾਂ ਨੇ ਰਾਮਾਨੰਦ ਜੀ ਤੋਂ ਨਾਮ ਦੀ ਦਿਖਿਆ ਲਈ ਸੀ।
4. ਕੀ ਕਬੀਰ ਸਾਹਿਬ ਜੀ ਦਾ ਗੁਰੂ ਨਾਨਕ ਦੇਵ ਜੀ ਨਾਲ ਮਿਲਾਪ ਹੋਇਆ ਸੀ?
ਹਾਂ ਜੀ, ਕਬੀਰ ਸਾਹਿਬ ਜੀ ਦੀ ਗੁਰੂ ਨਾਨਕ ਦੇਵ ਜੀ ਨਾਲ ਮੁਲਾਕਾਤ ਹੋਈ ਸੀ। ਕਬੀਰ ਸਾਹਿਬ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਬੇਇਨ ਦਰਿਆ ਤੋਂ ਸਚਖੰਡ ਲੈ ਜਾ ਕੇ ਤਿੰਨ ਦਿਨਾਂ ਲਈ ਉੱਥੇ ਦਰਸ਼ਨ ਕਰਵਾਏ ਅਤੇ ਫਿਰ ਵਾਪਸ ਧਰਤੀ 'ਤੇ ਲਿਆਂਦਾ।
5. ਕਬੀਰ ਸਾਹਿਬ ਜੀ ਦੀ ਬਾਣੀ ਕਿਹੜੀਆਂ ਗ੍ਰੰਥਾਂ ਵਿੱਚ ਮਿਲਦੀ ਹੈ?
ਕਬੀਰ ਸਾਹਿਬ ਜੀ ਦੀ ਬਾਣੀ ਕਬੀਰ ਸਾਗਰ, ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਕਈ ਧਾਰਮਿਕ ਗ੍ਰੰਥਾਂ ਵਿੱਚ ਦਰਜ ਹੈ।
6. ਕਬੀਰ ਸਾਹਿਬ ਜੀ ਕਿੱਥੇ ਪ੍ਰਗਟ ਹੋਏ ਸਨ?
ਕਬੀਰ ਸਾਹਿਬ ਜੀ ਵਾਰਾਣਸੀ ਦੇ ਲਹਰ ਤਾਲਾਬ ਵਿੱਚ ਕਮਲ ਦੇ ਫੁੱਲ ਉੱਤੇ ਪ੍ਰਗਟ ਹੋਏ ਸਨ।
7. ਕਬੀਰ ਸਾਹਿਬ ਜੀ ਨੇ ਮਨੁੱਖਤਾ ਨੂੰ ਕੀ ਸੰਦੇਸ਼ ਦਿੱਤਾ?
ਉਨ੍ਹਾਂ ਨੇ ਕਿਹਾ ਕਿ ਸੱਚੀ ਭਗਤੀ ਕਰਨ ਲਈ ਸਤਗੁਰੂ ਤੋਂ ਸਤਨਾਮ ਅਤੇ ਸਤਿਸ਼ਬਦ ਦੀ ਦਿਖਿਆ ਲੈਣੀ ਲਾਜ਼ਮੀ ਹੈ ਅਤੇ ਕਾਲ (ਮੌਤ ਦੇ ਚੱਕਰ) ਤੋਂ ਮੁਕਤੀ ਪ੍ਰਾਪਤ ਕਰਨੀ ਚਾਹੀਦੀ ਹੈ।
8. ਕੀ ਕਬੀਰ ਸਾਹਿਬ ਜੀ ਨੇ ਹੋਰ ਧਾਰਮਿਕ ਸੰਤਾਂ ਨੂੰ ਗਿਆਨ ਦਿੱਤਾ ਸੀ?
ਜੀ ਹਾਂ, ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ, ਗੋਰਖ ਨਾਥ, ਦਾਦੂ ਸਾਹਿਬ ਜੀ ਅਤੇ ਕਈ ਹੋਰ ਸੰਤਾਂ ਨੂੰ ਸੱਚੀ ਭਗਤੀ ਦਾ ਗਿਆਨ ਦਿੱਤਾ ਸੀ।
9. ਕਬੀਰ ਸਾਹਿਬ ਜੀ ਦਾ ਦੇਹ ਵਿਛੋੜਾ ਕਿੱਥੇ ਹੋਇਆ ਸੀ?
ਉਹ ਮਗਹਰ (ਉੱਤਰ ਪ੍ਰਦੇਸ਼) ਵਿੱਚ ਆਪਣੇ ਦੇਹ ਰੂਪ ਨੂੰ ਤਿਆਗ ਕੇ ਸਤਲੋਕ ਪਰਤ ਗਏ ਸਨ। ਓਹਨਾ ਦੀ ਦੇਹ ਦੀ ਜਗਾ ਤੇ ਸਿਰਫ ਫੁੱਲ ਮਿਲੇ ਸਨ।
10. ਕੀ ਕਬੀਰ ਸਾਹਿਬ ਜੀ ਦੀ ਭਗਤੀ ਨਾਲ ਹੀ ਮੁਕਤੀ ਮਿਲਦੀ ਹੈ?
ਜੀ ਹਾਂ, ਕੇਵਲ ਸਤਗੁਰੂ ਤੋਂ ਮਿਲੇ ਸਤਨਾਮ ਅਤੇ ਸਾਰਸ਼ਬਦ ਦੇ ਜਾਪ ਨਾਲ ਹੀ ਕਾਲ ਦੇ ਚੱਕਰ ਤੋਂ ਮੁਕਤੀ ਮਿਲਦੀ ਹੈ।
ਕਬੀਰ ਸਾਹਿਬ ਅਤੇ ਗੁਰੂ ਨਾਨਕ ਦੇਵ ਜੀ ਦੀ ਵਾਰਤਾ
Categories: kabir-bani-punjabi | Tags: